बरनाला, 6 अप्रैल (निर्मल कुमार) देश भर में बड़ी संख्या में रोगियों के फैलने वाले कोरोना वायरस के साथ, यह घातक प्रकोप आज बरनाला में भी बिगड़ गया है। बरनाला में आज एक 44 वर्षीय महिला के सकारात्मक होने की सूचना मिली है। बरनाला में सेठा रोड पर गली नंबर 4 में रहने वाले एक प्रवासी कामगार के परिवार से जुड़ी महिला के लिए कोरोना वायरस पॉजिटिव पाया गया है। बरनाला के प्रशासन और स्वास्थ्य विभाग द्वारा बनाए गए आइसोलेशन वार्ड में भर्ती होकर उपचार शुरू कर दिया गया है।
इस संबंध में बरनाला के सिविल सर्जन डॉ। गुरिंदरबीर सिंह ने कहा कि जो महिला पॉजिटिव आई थी उसे बरनाला के सेखा रोड नंबर 4 पर रहना था। यह यात्रा इतिहास में अभी तक दिखाई नहीं दिया है। जिस घर में वे रहते थे, उसके मालिक बाहर आते रहे। जिन्हें चेक किया जा रहा है। इसके बाद ही पता चलेगा कि बीमारी की उत्पत्ति कैसे हुई। घर के तीन सदस्य हैं। एक पति है और दूसरी बेटी। इसका स्पर्श सभी व्यक्तियों का पता लगाकर आपकी रिपोर्ट तैयार कर रहा है। उन्होंने कहा कि बरनाला में अब तक कोरोना के 24 मामले सामने आए हैं। इनमें से 23 ने नकारात्मक सूचना दी। जबकि एक महिला की रिपोर्ट पॉजिटिव आई। सिविल सर्जन ने कहा कि स्वास्थ्य विभाग के विशेषज्ञ डॉक्टरों की एक टीम मरीजों का इलाज कर रही थी। अब तक सकारात्मक महिला का स्वास्थ्य अच्छा है और उसका हर तरह से इलाज किया जा रहा है और घबराने की जरूरत नहीं है।


ਕੋਰੋਨਾ-ਬਰਨਾਲਾ ਵਿੱਚ ਕੋਰੋਨਾ ਦੀ ਦਸਤਕ, ਇੱਕ ਔਰਤ ਦੀ ਰਿਪੋਰਟ ਆਈ ਪਾਜ਼ੀਟਿਵ
ਬਰਨਾਲਾ, 6 ਅਪ੍ਰੈਲ (ਨਿਰਮਲ ਕੁਮਾਰ )ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਵੱਡੇ ਪੱਧਰ ‘ਤੇ ਮਰੀਜ਼ ਸਾਹਮਣੇ ਆ ਰਹੇ ਹਨ, ਉਥੇ ਅੱਜ ਬਰਨਾਲਾ ਵਿਖੇ ਵੀ ਇਸ ਭਿਆਨਕ ਬੀਮਾਰੀ ਨੇ ਦਸਤਕ ਦਿੱਤੀ ਹੈ। ਬਰਨਾਲਾ ਵਿਖੇ ਅੱਜ ਇੱਕ 44 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਬਰਨਾਲਾ ਦੇ ਸੇਖਾ ਰੋਡ ਦੇ 4 ਨੰਬਰ ਗਲੀ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਨਾਲ ਸਬੰਧਤ ਔਰਤ ਕੋਰੋਨਾ ਵਾਇਰਸ ਦੀ ਪਾਜ਼ੀਟਿਵ ਪਾਈ ਗਈ ਹੈ। ਜਿਸਨੂੰ ਬਰਨਾਲਾ ਦੇ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵਲੋਂ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਕੇ ਇਲਾਜ਼ ਸ਼ੁਰੂ ਕੀਤਾ ਗਿਆ ਹੈ।
ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਡਾ.ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜੋ ਔਰਤ ਪਾਜ਼ੀਟਿਵ ਆਈ ਹੈ, ਉਹ ਬਰਨਾਲਾ ਦੇ ਸੇਖਾ ਰੋਡ 4 ਨੰਬਰ ਗਲੀ ਦੀ ਰਹਿਣ ਵਾਲੀ ਹੈ। ਇਸਦੀ ਅਜੇ ਤੱਕ ਟਰੈਵਲ ਹਿਸਟਰੀ ਸਾਹਮਣੇ ਨਹੀਂ ਆਈ ਹੈ। ਜਿਸ ਘਰ ਵਿੱਚ ਰਹਿੰਦੀ ਸੀ, ਉਸਦੇ ਮਾਲਕ ਬਾਹਰ ਆਉਂਦੇ ਜਾਂਦੇ ਰਹਿੰਦੇ ਹਨ। ਜਿਹਨਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ। ਜਿਸਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਬੀਮਾਰੀ ਕਿਸ ਤਰ•ਾਂ ਪੈਦਾ ਹੋਈ ਹੈ। ਘਰ ਦੇ ਮੈਂਬਰ ਤਿੰਨ ਹੀ ਹਨ। ਇੱਕ ਪਤੀ ਹੈ ਅਤੇ ਦੂਜੀ ਬੇਟੀ ਹੈ। ਇਸਦੇ ਟੱਚ ਵਿੱਚ ਸਾਰੇ ਵਿਅਕਤੀਆਂ ਨੂੰ ਟ੍ਰੇਸ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਤੱਕ ਬਰਨਾਲਾ ਵਿੱਚ 24 ਕੇਸ ਕੋਰੋਨਾ ਦੇ ਸ਼ੱਕੀ ਆਏ ਹਨ। ਜਿਹਨਾਂ ਵਿੱਚੋਂ 23 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂਕਿ ਇੱਕ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਇਲਾਜ਼ ਕਰ ਰਹੀ ਹੈ। ਹੁਣ ਤੱਕ ਪਾਜੀਟਿਵ ਔਰਤ ਦੀ ਸਿਹਤ ਠੀਕ ਹੈ ਅਤੇ ਹਰ ਤਰ•ਾਂ ਦਾ ਇਲਾਜ਼ ਦਿੱਤਾ ਜਾ ਰਿਹਾ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

LEAVE A REPLY

Please enter your comment!
Please enter your name here