पंजाब सरकार और शिरोमणि कमेटी ने भाई निर्मल सिंह खालसा की मौत पर प्रतिक्रिया दी बीके का अंतिम संस्कार रोक दिया गया है, और पूरी दुनिया में सिख समुदाय का सिर नीचा कर दिया गया है। ” इस विचार का खुलासा शिरोमणि अकाली दल के नेता और राज्यसभा सदस्य सुखदेव सिंह ढींडसा ने सोशल मीडिया पर एक वीडियो संदेश में किया। उन्होंने कहा कि आज ऑडियो टीवी की तरह। जिसमें भाई निर्मल सिंह कह रहे हैं कि उनकी अच्छे से देखभाल नहीं की गई है और उनकी बीमारी का इलाज ठीक से नहीं किया गया है। सिख संसार इस संबंध में बहुत आहत है।

ALSO READ: सरकार ने लोगो से कहा घर पर कपड़ो का मास्क बनाकर पहने, इससे संक्रमण फैलने का खतरा होगा कम

ढींडसा ने कहा कि भाई निर्मल सिंह के मृत शरीर को लुढ़काने के लिए प्रशासन और पंजाब सरकार जिम्मेदार थी। उन्होंने कहा कि शिरोमणि गुरुद्वारा प्रबंधक समिति के अस्पताल में निर्मल सिंह खालसा का इलाज करना शिरोमणि समिति की जिम्मेदारी थी। उन्होंने पंजाब सरकार पर शिरोमणि कमेटी को अचंभे में डाल दिया और उनसे जवाब देने को कहा कि ऐसा क्यों हुआ। उन्होंने कहा कि पंजाब सरकार और स्वास्थ्य विभाग को स्पष्ट करना चाहिए कि उनके साथ उचित व्यवहार क्यों नहीं किया गया और शिरोमणि कमेटी को यह भी बताना चाहिए कि उन्हें मेडिकल अस्पताल में भर्ती क्यों नहीं किया गया। उन्होंने कहा कि यह कहते हुए बहुत दुख हुआ कि निर्मल सिंह खालसा का एक बहुत बड़ा नाम था, जिसने उन्हें भारत सरकार द्वारा पद्मश्री दिया। इसलिए, सरकार और शिरोमणि समिति को तुरंत जवाब देना चाहिए।


ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਜਵਾਬ ਦੇਵੇ : ਢੀਂਡਸਾ ਬਰਨਾਲਾ, 5 ਅਪ੍ਰੈਲ (ਨਿਰਮਲ ਕੁਮਾਰ )’ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਮੌਤ ਨਾਲ ਪੂਰੇ ਸਿੱਖ ਜਗਤ ਨੂੰ ਘਾਟਾ ਪਿਆ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਰੋਕਿਆ ਗਿਆ ਹੈ, ਇਸ ਨਾਲ ਸਿੱਖ ਕੌਮ ਦਾ ਸਿਰ ਪੂਰੀ ਦੁਨੀਆ ‘ਚ ਨੀਵਾਂ ਹੋਇਆ ਹੈ।’ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਆਡੀਓ ਟੀ.ਵੀ. ‘ਤੇ ਰਿਲੀਜ਼ ਹੋਈ ਹੈ, ਜਿਸ ‘ਚ ਭਾਈ ਨਿਰਮਲ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਦੇਖਿਆ ਨਹੀਂ ਗਿਆ ਅਤੇ ਉਨ੍ਹਾਂ ਦੀ ਬੀਮਾਰੀ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਇਸ ਸਬੰਧੀ ਸਿੱਖ ਜਗਤ ਨੂੰ ਬਹੁਤ ਦੁੱਖ ਹੋਇਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਮੁਸ਼ਕਲ ਹੋਈ ਹੱਲ, ਲੋੜ ਪੈਣ ‘ਤੇ ਕਰ ਸਕਦੈ ਹਨ ਇਨ੍ਹਾਂ ਨੰਬਰਾਂ ‘ਤੇ ਫੋਨ

ਢੀਂਡਸਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਈ ਨਿਰਮਲ ਸਿੰਘ ਦੀ ਡੈੱਡ ਬਾਡੀ ਨੂੰ ਰੋਲਿਆ ਗਿਆ ਹੈ, ਉਸ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ‘ਚ ਨਿਰਮਲ ਸਿੰਘ ਖਾਲਸਾ ਦਾ ਇਲਾਜ ਕਰਵਾਉਂਦੀ। ਉਨ੍ਹਾਂ ਪੰਜਾਬ ਸਰਕਾਰ ‘ਤੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ‘ਚ ਖੜ੍ਹਾ ਕਰਦਿਆਂ ਦੋਵਾਂ ਤੋਂ ਜਵਾਬ ਮੰਗਿਆ ਕਿ ਇਹ ਸਭਕੁੱਝ ਕਿਉਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਕਿਉਂ ਨਹੀਂ ਹੋਇਆ ਅਤੇ ਸ਼੍ਰੋਮਣੀ ਕਮੇਟੀ ਵੀ ਦੱਸੇ ਕਿ ਉਨ੍ਹਾਂ ਨੂੰ ਮੈਡੀਕਲ ਹਸਪਤਾਲ ‘ਚ ਭਰਤੀ ਕਿਉਂ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੜੇ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਨਿਰਮਲ ਸਿੰਘ ਖਾਲਸਾ ਦਾ ਬਹੁਤ ਵੱਡਾ ਨਾਂ ਸੀ, ਜਿਸ ਕਰ ਕੇ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਦਿੱਤਾ। ਇਸ ਲਈ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਦਾ ਜਵਾਬ ਤੁਰੰਤ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here