बरनाला, 31 मार्च (निर्मल कुमार): कोरोना वायरस कर्फ्यू ने सभी प्रकार के व्यवसायों को बाधित कर दिया है। सबसे ज्यादा असर पोल्ट्री फार्मों पर पड़ा है। स्थिति यह हो गई है कि पोल्ट्री किसान अब मांस पोल्ट्री को मुफ्त में वितरित करने के लिए मजबूर हैं। क्योंकि मांस की आपूर्ति बंद हो गई है, यह व्यवसाय पूरी तरह से घाटे का सौदा बन गया है। हालाँकि, पहले दिनों में, फ़ीड की समस्या भी किसानों को झेलनी पड़ी थी और अब सरकार ने फ़ीड दिया है।
लेकिन अब यह समस्या खेतों में ब्रायलर मुर्गियों को बेच रही है। किसानों ने इन मुर्गियों को मुफ्त में भुगतान करना शुरू कर दिया है, जिससे लाखों का नुकसान हुआ है।
चीमा गांव में ब्रायलर मुर्गियों के 6 रूप हैं। कुल 42,000 चूजे थे। उनमें से ज्यादातर अब बेचने के लिए तैयार हैं।

लेकिन कोरोना के कारण हुए कर्फ्यू ने मीट की दुकानों, शादी के आयोजनों, बड़े रेस्तरां और शहर की बड़ी पार्टियों में कार्यक्रमों को रद्द कर दिया है। इस कारण इन मुर्गियों को बेचने की समस्या किसानों के लिए मुसीबत बन गई है। कर्फ्यू अभी भी 14 दिनों तक है और ऊपर जा सकता है। इस वजह से, किसानों के लिए बेहतर है कि वे इन मुर्गियों के लिए लोगों को मुफ्त में भुगतान करें, बजाय उनके लिए भुगतान करने के। साथ में, चीमा गांव के किसानों को 5 लाख रुपये से अधिक का नुकसान उठाना पड़ेगा।

इस नुकसान की भरपाई के लिए सरकार को पहल करनी चाहिए।
इस संबंध में किसान सुखजिंदर सिंह और गुरिंदर सिंह ने कहा कि लगभग 150 प्रति चिकन बेचा जाना था जो मुफ्त में भुगतान किया जा रहा है। पिछले 10 दिनों से, सभी घटनाओं और मांस की दुकानों के बंद होने के कारण चिकन नहीं बेचा गया है। नतीजतन, उन्होंने अधिक फ़ीड खोना शुरू कर दिया है।

पोल्ट्री फार्मों के लिए सरकार द्वारा अभी तक कोई राहत की घोषणा नहीं की गई है। यदि मुर्गियों को अधिक उर्वरक खिलाया जाता है, तो घाटा बढ़ जाएगा। यही कारण है कि लोगों को छोड़ देना बेहतर है।


उल्लेखनीय है कि कर्फ्यू की दर के कारण गरीब परिवारों को भी सब्जियां खरीदनी पड़ती थीं। मुफ्त मुर्गी फार्मों को इन परिवारों के चेहरे मिले हैं और मांस खाने का सौभाग्य मिला है।


ਕੋਰੋਨਾ ਕਰਫ਼ਿਊ ਕਾਰਨ ਪੋਲਟਰੀ ਫ਼ਾਰਮਰਾਂ ਦਾ ਨਿਕਲਿਆ ਦਿਵਾਲਾ ਹੋਰ ਘਾਟੇ ਤੋਂ ਬਚਣ ਲਈ ਮੁਫ਼ਤ ਵਿੱਚ ਮੁਰਗੇ ਚੁਕਾਉਣੇ ਕੀਤੇ ਸ਼ੁਰੂ,

ਬਰਨਾਲਾ, 31 ਮਾਰਚ (ਨਿਰਮਲ ਕੁਮਾਰ): ਕੋਰੋਨਾ ਵਾਇਰਸ ਦੇ ਕਰਫ਼ਿਊ ਨੇ ਹਰ ਤਰ•ਾਂ ਦੇ ਕਾਰੋਬਾਰ ਨੂੰ ਠੱਪ ਕਰ ਦਿੱਤਾ ਹੈ। ਇਸਦਾ ਸਭ ਤੋਂ ਵੱਡਾ ਅਸਰ ਪੋਲਟਰੀ ਫ਼ਾਰਮਰਾਂ ‘ਤੇ ਪਿਆ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਪੋਲਟਰੀ ਫ਼ਾਰਮਰ ਹੁਣ ਮੀਟ ਵਾਲੇ ਮੁਰਗੇ ਮੁਫ਼ਤ ਵਿੱਚ ਵੰਡਣ ਲਈ ਮਜਬੂਰ ਹੋ ਚੁੱਕੇ ਹਨ। ਕਿਉਂਕਿ ਮੀਟ ਦੀ ਸਪਲਾਈ ਬੰਦ ਹੋ ਚੁੱਕੀ ਹੈ, ਜਿਸ ਕਰਕੇ ਇਹ ਕਾਰੋਬਾਰ ਪੂਰੀ ਤਰ•ਾਂ ਘਾਟੇ ਦਾ ਸੌਦਾ ਬਣ ਚੁੱਕਿਆ ਹੈ। ਭਾਂਵੇਂ ਪਹਿਲੇ ਦਿਨਾਂ ਵਿੱਚ ਫ਼ੀਡ ਦੀ ਸਮੱਸਿਆ ਵੀ ਫ਼ਾਰਮਰਾਂ ਨੂੰ ਝੱਲਣੀ ਪਈ ਅਤੇ ਹੁਣ ਸਰਕਾਰ ਨੇ ਫ਼ੀਡ ਦੀ ਖੁੱਲ• ਦੇ ਦਿੱਤੀ ਹੈ। ਪਰ ਹੁਣ ਸਮੱਸਿਆ ਫ਼ਾਰਮਾਂ ਵਿਚਲੇ ਬਰੈਲਰ ਮੁਰਗਿਆਂ ਨੂੰ ਵੇਚਣ ਦੀ ਆ ਰਹੀ ਹੈ। ਜਿਸ ਕਰਕੇ ਫ਼ਾਰਮਰਾਂ ਨੇ ਲੱਖਾਂ ਦਾ ਘਾਟਾ ਝੱਲਦੇ ਹੋਏ ਇਹ ਮੁਰਗੇ ਲੋਕਾਂ ਨੂੰ ਮੁਫ਼ਤ ਵਿੱਚ ਹੀ ਚੁਕਾਉਣੇ ਸ਼ੁਰੂ ਕਰ ਦਿੱਤੇ ਹਨ।
ਪਿੰਡ ਚੀਮਾ ਵਿੱਚ ਬਰੈਲਰ ਮੁਰਗਿਆਂ ਦੇ 6 ਫ਼ਾਰਮ ਹਨ। ਜਿਸ ਵਿੱਚ ਕੁੱਲ 42 ਹਜ਼ਾਰ ਦੇ ਕਰੀਬ ਚੂਚੇ ਪਾਏ ਹੋਏ ਸਨ। ਜਿਸ ਵਿੱਚੋਂ ਬਹੁਤੇ ਤਿਆਰ ਹੋ ਕੇ ਹੁਣ ਵਿਕਣ ਯੋਗ ਹੋ ਚੁੱਕੇ ਹਨ। ਪਰ ਕੋਰੋਨਾ ਕਾਰਨ ਲੱਗੇ ਕਰਫ਼ਿਊ ਕਰਕੇ ਮੀਟ ਦੀਆਂ ਦੁਕਾਨਾਂ, ਵਿਆਹ ਸਮਾਗਮ, ਵੱਡੇ ਰੈਸਟੋਰੈਂਟ ਅਤੇ ਵੱਡੇ ਸ਼ਹਿਰਾਂ ਦੇ ਸਾਰੇ ਪਾਰਟੀਆਂ ਦੇ ਸਮਾਗਮ ਰੱਦ ਹੋ ਚੁੱਕੇ ਹਨ। ਜਿਸ ਕਰਕੇ ਇਹਨਾਂ ਮੁਰਗਿਆਂ ਨੂੰ ਵੇਚਣ ਦੀ ਵੱਡੀ ਸਮੱਸਿਆ ਫ਼ਾਰਮਰਾਂ ਲਈ ਬਣ ਚੁੱਕੀ ਹੈ। ਕਰਫ਼ਿਊ ਅਜੇ 14 ਦਿਨ ਹੋਰ ਚੱਲਣਾ ਹੈ ਅਤੇ ਅੱਗੇ ਵੀ ਵਧ ਸਕਦਾ ਹੈ। ਜਿਸ ਕਰਕੇ ਫ਼ਾਰਮਰਾਂ ਵਲੋਂ ਇਹਨਾਂ ਮੁਰਗਿਆਂ ਨੂੰ ਫ਼ੀਡ ਪਾ ਕੇ ਹੋਰ ਖ਼ਰਚੇ ਝੱਲਣ ਦੀ ਬਿਜਾਏ, ਮੁਫ਼ਤ ਵਿੱਚ ਲੋਕਾਂ ਨੂੰ ਚੁਕਾਉਣੇ ਬਿਹਤਰ ਸਮਝਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਕੱਠੇ ਚੀਮਾ ਪਿੰਡ ਦੇ ਫ਼ਾਰਮਰਾਂ ਨੂੰ 50 ਲੱਖ ਤੋਂ ਵਧੇਰੇ ਦਾ ਨੁਕਸਾਨ ਝੱਲਣਾ ਪਵੇਗਾ। ਸਰਕਾਰ ਨੂੰ ਉਹਨਾਂ ਦੇ ਇਸ ਨੁਕਸਾਨ ਲਈ ਮੁਆਵਜ਼ਾ ਦੇਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।
ਇਸ ਸਬੰਧੀ ਫ਼ਾਰਮਰ ਸੁਖਜਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਪ੍ਰਤੀ ਮੁਰਗਾ 150 ਦੇ ਕਰੀਬ ਵੇਚਿਆ ਜਾਣਾ ਸੀ, ਜੋ ਮੁਫ਼ਤ ਵਿੱਚ ਚੁਕਾਉਣਾ ਪੈ ਰਿਹਾ ਹੈ। ਪਿਛਲੇ 10 ਦਿਨਾਂ ਤੋਂ ਹਰ ਤਰ•ਾਂ ਦੇ ਸਮਾਗਮ ਅਤੇ ਮੀਟ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਮੁਰਗੇ ਵਿਕ ਨਹੀਂ ਰਹੇ। ਜਿਸ ਕਰਕੇ ਇਹਨਾਂ ਨੂੰ ਫ਼ੀਡ ਹੋਰ ਪਾ ਕੇ ਹੋਰ ਘਾਟਾ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰ ਵਲੋਂ ਅਜੇ ਤੱਕ ਕਿਸੇ ਕਿਸਮ ਦੀ ਰਾਹਤ ਦਾ ਐਲਾਨ ਪੋਲਟਰੀ ਫ਼ਾਰਮਰਾਂ ਲਈ ਨਹੀਂ ਕੀਤਾ ਗਿਆ। ਮੁਰਗਿਆਂ ਨੂੰ ਜੇਕਰ ਹੋਰ ਖਾਦ ਖ਼ੁਰਾਦ ਪਾਉਣੇ ਹਾਂ ਤਾਂ ਹੋਰ ਘਾਟਾ ਵਧੇਗਾ। ਜਿਸ ਕਰਕੇ ਇਹਨਾਂ ਨੂੰ ਲੋਕਾਂ ਨੂੰ ਚੁਕਾਉਣਾ ਹੀ ਬਿਹਤਰ ਹੈ।
ਜ਼ਿਕਰਯੋਗ ਹੈ ਕਿ ਕਰਫ਼ਿਊ ਕਾਰਨ ਰੇਟ ਵਧਣ ਕਰਕੇ ਗਰੀਬ ਪਰਿਵਾਰਾਂ ਨੂੰ ਸਬਜ਼ੀਆਂ ਖ਼ਰੀਦਣੀਆਂ ਵੀ ਔਖੀਆਂ ਹੋ ਗਈਆਂ ਸਨ। ਪੋਲਟਰੀ ਫ਼ਾਰਮਰਾਂ ਵਿੱਚੋਂ ਮੁਫ਼ਤ ਮੁਰਗੇ ਮਿਲਣ ਕਾਰਨ ਇਹਨਾਂ ਪਰਿਵਾਰਾਂ ਦੇ ਚਿਹਰੇ ਖਿੜ ਗਏ ਹਨ ਅਤੇ ਮੀਟ ਨਾਲ ਰੋਟੀ ਖਾਣੀ ਨਸੀਬ ਹੋ ਗਈ ਹੈ।

LEAVE A REPLY

Please enter your comment!
Please enter your name here