कैप्टन ने किसानों के लिए बड़े किसान की घोषणा की, यहां के गेहूं ड्रॉपर्स के लिए बड़ा बोनस बरनाला इसका प्रस्ताव केंद्र सरकार को भेजा गया है। मोदी सरकार को हरी झंडी देने के बाद पंजाब सरकार इसकी घोषणा करेगी।
प्रस्ताव के अनुसार, उन किसानों को गेहूं पर 100 रुपये से 200 रुपये प्रति क्विंटल का बोनस मिलेगा, जो कुछ समय के लिए अपने घरों में गेहूं रखेंगे। गेहूं की कीमत 1925 रुपये प्रति क्विंटल है। गेहूं बेचने वाले किसानों को कुछ समय के लिए 200 रुपये प्रति क्विंटल का बोनस मिल सकता है। उपलब्ध जानकारी के अनुसार, 15 से 30 अप्रैल तक गेहूं की मंडियों में लाने वाले किसानों को कोई बोनस नहीं मिलेगा।
जो किसान 1 जून के बाद गेहूं मंडियों में लाएंगे उन्हें 200 रुपये का बोनस मिल सकता है। आधिकारिक सूत्रों के अनुसार, खाद्य, नागरिक आपूर्ति और उपभोक्ता मामले विभाग पंजाब के प्रधान सचिव ने हाल ही में केंद्रीय खाद्य मंत्रालय को एक पत्र भेजा है। इसने किसानों को उनके घरों में गेहूं वितरित करने के लिए बोनस देने की मंजूरी मांगी है। हरियाणा सरकार ने पहले 26 मार्च को केंद्र को एक समान प्रस्ताव पेश किया था। केंद्र ने अभी तक कोई जवाब नहीं दिया है। पंजाब सरकार ने हरियाणा की तर्ज पर इन-बिन पत्र लिखा है।
पंजाब में पहले अप्रैल की बजाय 15 अप्रैल से गेहूं की सरकारी खरीद शुरू हो रही है। कटाई का काम भी शुरू हो गया है, लेकिन मंडियों में कटाई 15 अप्रैल से शुरू होगी। पंजाब सरकार को डर है कि 15 अप्रैल से मंडियों में किसानों का अचानक जमावड़ा हो सकता है जिससे कोरोना फैल सकता है। इससे बचने के लिए, यह योजना बनाई गई है कि किसानों को एक साथ आने के बजाय, फसल को बाजार में विभिन्न चरणों में लाना चाहिए ताकि राज्याभिषेक के जोखिम से बचा जा सके।
ਕੈਪਟਨ ਦਾ ਕਿਸਾਨਾਂ ਲਈ ਵੱਡਾ ਐਲਾਨ, ਇੱਥੇ ਕਣਕ ਸੁੱਟਣ ਵਾਲਿਆਂ ਨੂੰ ਮਿਲੇਗਾ ਵੱਡਾ ਬੋਨਸ ਬਰਨਾਲਾ, 6 ਅਪ੍ਰੈਲ (ਨਿਰਮਲ ਕੁਮਾਰ )ਕੋਰੋਨਾ ਸੰਕਟ ਕਰਕੇ ਪੰਜਾਬ ਸਰਕਾਰ ਨੇ ਘਰਾਂ ’ਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਤਜਵੀਜ਼ ਬਣਾਈ ਹੈ। ਇਹ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ ਹੈ। ਮੋਦੀ ਸਰਕਾਰ ਕੋਲੋਂ ਹਰੀ ਝੰਡੀ ਦੇ ਦੇਣ ਮਗਰੋਂ ਪੰਜਾਬ ਸਰਕਾਰ ਇਸ ਦਾ ਐਲਾਨ ਕਰ ਦੇਵੇਗੀ। ਇਸ ਤਜਵੀਜ਼ ਮੁਤਾਬਕ ਉਨ੍ਹਾਂ ਕਿਸਾਨਾਂ ਨੂੰ ਕਣਕ ’ਤੇ ਪ੍ਰਤੀ ਕੁਇੰਟਲ ਪਿੱਛੇ 100 ਤੋਂ 200 ਰੁਪਏ ਤੱਕ ਬੋਨਸ ਮਿਲੇਗਾ, ਜੋ ਕਣਕ ਨੂੰ ਕੁਝ ਸਮੇਂ ਵਾਸਤੇ ਆਪੋ ਆਪਣੇ ਘਰਾਂ ਵਿੱਚ ਰੱਖਣਗੇ। ਕਣਕ ਦਾ ਸਰਕਾਰੀ ਭਾਅ ਐਤਕੀਂ 1925 ਰੁਪਏ ਪ੍ਰਤੀ ਕੁਇੰਟਲ ਹੈ। ਥੋੜ੍ਹੀ ਦੇਰੀ ਨਾਲ ਕਣਕ ਵੇਚਣ ਵਾਲੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲ ਸਕਦਾ ਹੈ। ਹਾਸਲ ਜਾਣਕਾਰੀ ਮੁਤਾਬਕ ਜਿਹੜੇ ਕਿਸਾਨ 15 ਤੋਂ 30 ਅਪਰੈਲ ਤੱਕ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਕੋਈ ਬੋਨਸ ਨਹੀਂ ਮਿਲੇਗਾ।ਜਿਹੜੇ ਕਿਸਾਨ ਇੱਕ ਤੋਂ 31 ਮਈ ਵਿਚਾਲੇ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇਗਾ। ਜਿਹੜੇ ਕਿਸਾਨ 1 ਜੂਨ ਤੋਂ ਬਾਅਦ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 200 ਰੁਪਏ ਬੋਨਸ ਮਿਲ ਸਕਦਾ ਹੈ। ਸਰਕਾਰੀ ਸੂਤਰਂ ਮੁਤਾਬਕ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੂੰ ਹਾਲ ਹੀ ਵਿੱਚ ਪੱਤਰ ਭੇਜਿਆ ਹੈ। ਇਸ ਵਿੱਚ ਕਿਸਾਨਾਂ ਨੂੰ ਘਰਾਂ ਵਿੱਚ ਕਣਕ ਭੰਡਾਰ ਕਰਨ ’ਤੇ ਬੋਨਸ ਦਿੱਤੇ ਜਾਣ ਦੀ ਪ੍ਰਵਾਨਗੀ ਮੰਗੀ ਹੈ। ਹਰਿਆਣਾ ਸਰਕਾਰ ਨੇ ਇਸ ਤੋਂ ਪਹਿਲਾਂ 26 ਮਾਰਚ ਨੂੰ ਕੇਂਦਰ ਨੂੰ ਇਸ ਤਰ੍ਹਾਂ ਦੀ ਹੀ ਤਜਵੀਜ਼ ਭੇਜੀ ਹੈ।ਇਸ ’ਤੇ ਕੇਂਦਰ ਨੇ ਹਾਲੇ ਕੋਈ ਹੁੰਗਾਰਾ ਨਹੀਂ ਭਰਿਆ। ਪੰਜਾਬ ਸਰਕਾਰ ਨੇ ਹਰਿਆਣਾ ਦੀ ਤਰਜ਼ ’ਤੇ ਹੀ ਇੰਨ-ਬਿੰਨ ਪੱਤਰ ਲਿਖਿਆ ਹੈ। ਪੰਜਾਬ ਵਿਚ ਪਹਿਲੀ ਅਪਰੈਲ ਦੀ ਥਾਂ ਐਤਕੀਂ ਕਣਕ ਦੀ ਸਰਕਾਰੀ ਖਰੀਦ 15 ਅਪਰੈਲ ਤੋਂ ਸ਼ੁਰੂ ਹੋ ਰਹੀ ਹੈ। ਵਾਢੀ ਦਾ ਕੰਮ ਟਾਵਾਂ ਟਾਵਾਂ ਸ਼ੁਰੂ ਵੀ ਹੋ ਗਿਆ ਹੈ ਪਰ ਮੰਡੀਆਂ ਵਿੱਚ ਫ਼ਸਲ 15 ਅਪਰੈਲ ਤੋਂ ਹੀ ਆਉਣੀ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਨੂੰ ਡਰ ਹੈ ਕਿ 15 ਅਪਰੈਲ ਤੋਂ ਮੰਡੀਆਂ ਵਿੱਚ ਇਕਦਮ ਕਿਸਾਨਾਂ ਦੀ ਭੀੜ ਜਮ੍ਹਾਂ ਹੋ ਸਕਦੀ ਹੈ ਜਿਸ ਨਾਲ ਕਰੋਨਾ ਦਾ ਪਸਾਰ ਹੋ ਸਕਦਾ ਹੈ। ਇਸ ਨੂੰ ਟਾਲਣ ਵਜੋਂ ਇਹ ਯੋਜਨਾ ਘੜੀ ਗਈ ਹੈ ਕਿ ਕਿਸਾਨ ਇਕੱਠੇ ਆਉਣ ਦੀ ਥਾਂ ਫ਼ਸਲ ਨੂੰ ਮੰਡੀਆਂ ਵਿੱਚ ਵੱਖ ਵੱਖ ਪੜਾਵਾਂ ਵਿੱਚ ਲੈ ਕੇ ਆਉਣ ਤਾਂ ਜੋ ਕਰੋਨਾ ਦਾ ਖ਼ਤਰਾ ਟਾਲਿਆ ਜਾ ਸਕੇ।

LEAVE A REPLY

Please enter your comment!
Please enter your name here