Corona: immigrant Punjabis help the needy in villages despite Coronoa virus
Corona: immigrant Punjabis help the needy in villages despite Coronoa virus

कोरोना – अप्रवासी पंजाबियों ने वायरस के बावजूद पंजाब और गांवों के लिए दिल के दरवाजे खोल दिए
गांवों में जरूरतमंदों के लिए निरंतर मदद

बरनाला, 8 अप्रैल (निर्मल कुमार) आज, जब पूरी दुनिया कोरोना वायरस के प्रकोप का सामना कर रही है, पंजाबियों को पंजाब में वायरस के प्रसार के लिए दोषी ठहराया गया है। इस गाने को प्रख्यात गायकों ने गाया था। पिछले 2-3 महीनों में लगभग 90,000 पंजाबी विदेश से पंजाब आए हैं। वायरस के लिए बड़ी संख्या में अप्रवासी पंजाबियों को दोषी ठहराने के बावजूद, उनके दिल उनके पंजाब और गांवों के लिए खुले हैं। किसी भी तरह से शिकायत करने के बजाय, एनआरआई इस बेटी को लगातार मदद भेज रहे हैं। परिणामस्वरूप, गांवों में जरूरतमंदों को राशन, लंगूर और दवाइयां उपलब्ध कराई जा रही हैं।

जोधपुर के गाँव में बेल्जियम के रहने वाले परगट सिंह ने प्रेस क्लब बरनाला को जरूरतमंद लोगों की मदद के लिए 50,000 दान भेजे हैं। 200 जरूरतमंद परिवारों को राशन उपलब्ध कराने के लिए कनाडा के निवासी गोपाल सिंह द्वारा पंचायत में 1 लाख से अधिक भेजा गया था। रामगढ़ में गरीबों के लिए पंचायत द्वारा चलाए जा रहे लंगर में एक एनआरआई ने योगदान दिया है। नारायणगढ़: माखन सिंह आस्ट्रेलियाई लोगों द्वारा जरूरतमंद लोगों की मदद के लिए धन भेजा गया है।

इस प्रकार, बेहला की ग्राम पंचायत 12 एनआरआई द्वारा भेजे गए धन के साथ लगातार लंगर चला रही है। रोजाना करीब 150 परिवारों को लंगर बांटा जाता है। इंग्लैंड के बदरघाट की रहने वाली सुरिंदर कौर धालीवाल ने गांव में जरूरतमंदों को राशन मुहैया कराने के लिए पंचायत को एक फंड भेजा है। टालीवाल के एनआरआई सरपंच हरशरण धालीवाल खुद जरूरतमंदों को राशन बांट रहे हैं।

सादोवाल के तीन एनआरआई परिवारों ने गांव में लगभग 160 जरूरतमंद परिवारों को राशन वितरित किया है। चीमा में प्रवासी पंजाबियों जहां गरीब परिवारों को राशन के लिए धन भेजा गया था। वहां मनीला निवासी हरजीत सिंह सिद्धू द्वारा जरूरतमंद लोगों को मुफ्त दवाइयां उपलब्ध कराने के लिए धन भेजा गया।

इस बारे में, सामाजिक सेवा जसवीर सिंह बेहला ने कहा कि विदेश में पंजाबियों ने कड़ी मेहनत के माध्यम से अपनी संपत्ति और प्रतिष्ठा खो दी है। लेकिन इसके बावजूद, उनका दिल हमेशा पंजाब के साथ पंजाब और गाँव में रहता है। जिसका कल्याण वे हमेशा आगे बढ़ाते हैं। हालाँकि इस भयानक वायरस के प्रकोप ने विरोधियों को अप्रवासियों के देश से छुटकारा पाने के लिए मजबूर किया है, लेकिन उन्होंने अपने गाँव के लोगों के लिए इस पर नाराजगी जताने की बजाये इसके लिए दरवाजा खुला रखा है।


ਕੋਰੋਨਾ – ਵਾਇਰਸ ਲਈ ਭੰਡੇ ਜਾਣ ਦੇ ਬਾਵਜੂਦ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਅਤੇ ਪਿੰਡਾਂ ਲਈ ਦਿਲ ਦੇ ਬੂਹੇ ਰੱਖੇ ਖੁੱਲ•ੇ
ਪਿੰਡਾਂ ਵਿੱਚ ਲੋੜਵੰਦਾਂ ਲਈ ਲਗਾਤਾਰ ਮੱਦਦ ਜਾਰੀ
ਬਰਨਾਲਾ, 8 ਅਪ੍ਰੈਲ (ਨਿਰਮਲ ਕੁਮਾਰ )ਅੱਜ ਜਦੋਂ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੀ ਹੈ ਤਾਂ ਉਸ ਮੌਕੇ ਪੰਜਾਬ ਵਿੱਚ ਇਸ ਵਾਇਰਸ ਦੇ ਪਹੁੰਚਣ ਲਈ ਪ੍ਰਵਾਸੀ ਪੰਜਾਬੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ। ਇਸਨੂੰ ਲੈ ਕੇ ਨਾਮਵਾਰ ਗਾਇਕਾਂ ਵਲੋਂ ਗੀਤ ਤੱਕ ਗਾ ਦਿੱਤੇ ਗਏ। ਪਿਛਲੇ 2-3 ਮਹੀਨਿਆਂ ਦੌਰਾਨ ਪੰਜਾਬ ਵਿੱਚ 90 ਹਜ਼ਾਰ ਦੇ ਕਰੀਬ ਪੰਜਾਬੀ ਵਿਦੇਸ਼ਾਂ ਤੋਂ ਪੰਜਾਬ ਆਏ ਹਨ। ਵੱਡੇ ਪੱਧਰ ‘ਤੇ ਪ੍ਰਵਾਸੀ ਪੰਜਾਬੀਆਂ ਨੂੰ ਵਾਇਰਸ ਲਈ ਜ਼ਿੰਮੇਦਾਰ ਠਹਿਰਾਉਣ ਦੇ ਬਾਵਜੂਦ ਉਹਨਾਂ ਦੇ ਦਿਲਾਂ ਦੇ ਬੂਹੇ ਆਪਣੇ ਪੰਜਾਬ ਅਤੇ ਪਿੰਡਾਂ ਲਈ ਖੁੱਲ•ੇ ਹਨ। ਕਿਸੇ ਵੀ ਤਰ•ਾਂ ਦਾ ਗਿਲਾ ਸ਼ਿਕਵਾ ਕਰਨ ਦਾ ਬਿਜਾਏ ਐਨਆਰਆਈਜ਼ ਵਲੋਂ ਇਸ ਔਖੀ ਘੜੀ ਵਿੱਚ ਵੀ ਲਗਾਤਾਰ ਮੱਦਦ ਭੇਜੀ ਜਾ ਰਹੀ ਹੈ। ਜਿਸਦੇ ਚੱਲਦਿਆਂ ਪਿੰਡਾਂ ਵਿੱਚ ਲੋੜਵੰਦਾਂ ਨੂੰ ਰਾਸ਼ਨ, ਲੰਗਰ ਅਤੇ ਦਵਾਈਆ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪਿੰਡ ਜੋਧਪੁਰ ਦੇ ਬੈਲਜ਼ੀਅਮ ਵਿੱਚ ਰਹਿੰਦੇ ਪਰਗਟ ਸਿੰਘ ਵਲੋਂ ਲੋੜਵੰਦਾਂ ਦੀ ਮੱਦਦ ਲਈ ਪ੍ਰੈਸ ਕਲੱਬ ਬਰਨਾਲਾ ਨੂੰ 50 ਹਜ਼ਾਰ ਦੀ ਮੱਦਦ ਭੇਜੀ ਗਈ ਹੈ। ਕੈਰੇ ਦੇ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਕੈਨੇਡਾ ਦੇ ਵਸਨੀਕ ਰਛਪਾਲ ਸਿੰਘ ਵਲੋਂ 1 ਲੱਖ ਤੋਂ ਵਧੇਰੇ ਰਾਸ਼ੀ ਪੰਚਾਇਤ ਨੂੰ ਭੇਜੀ ਗਈ। ਰਾਮਗੜ• ਵਿਖੇ ਗਰੀਬ ਲੋਕਾਂ ਲਈ ਪੰਚਾਇਤ ਵਲੋਂ ਚਲਾਏ ਜਾ ਰਹੇ ਲੰਗਰ ਵਿੱਚ ਇੱਕ ਐਨਆਰਆਈ ਵਲੋਂ ਯੋਗਦਾਨ ਪਾਇਆ ਗਿਆ ਹੈ। ਨਰਾਇਣਗੜ• ਸੋਹੀਆਂ ਦੇ ਲੋੜਵੰਦਾਂ ਦੀ ਮੱਦਦ ਲਈ ਮੱਖਣ ਸਿੰਘ ਆਸਟਰੇਲੀਆਂ ਵਲੋਂ ਫ਼ੰਡ ਭੇਜਿਆ ਗਿਆ।
ਇਸਤੇ ਤਰ•ਾਂ ਪਿੰਡ ਬੀਹਲਾ ਦੀ ਪੰਚਾਇਤ ਵਲੋਂ 12 ਐਨਆਰਆਈਜ਼ ਵਲੋਂ ਭੇਜੇ ਫ਼ੰਡ ਨਾਲ ਲਗਾਤਾਰ ਲੰਗਰ ਚਲਾਇਆ ਜਾ ਰਿਹਾ ਹੈ। ਜਿੱਥੇ ਰੋਜ਼ਾਨਾ 150 ਦੇ ਕਰੀਬ ਪਰਿਵਾਰਾਂ ਨੂੰ ਲੰਗਰ ਬਣਾ ਕੇ ਵੰਡਿਆ ਜਾਂਦਾ ਹੈ। ਬਖ਼ਤਗੜ• ਦੀ ਇੰਗਲੈਂਡ ਦੀ ਵਸਨੀਕ ਸੁਰਿੰਦਰ ਕੌਰ ਧਾਲੀਵਾਲ ਵਲੋਂ ਪਿੰਡ ਦੇ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਪੰਚਾਇਤ ਨੂੰ ਫੰਡ ਭੇਜਿਆ ਗਿਆ ਹੈ। ਟੱਲੇਵਾਲ ਦਾ ਐਨਆਰਆਈ ਸਰਪੰਚ ਹਰਸ਼ਰਨ ਧਾਲੀਵਾਲ ਖ਼ੁਦ ਲੋੜਵੰਦਾਂ ਨੂੰ ਰਾਸ਼ਨ ਵੰਡ ਰਿਹਾ ਹੈ।
ਸੱਦੋਵਾਲ ਦੇ ਤਿੰਨ ਐਨਆਰਆਈ ਪਰਿਵਾਰਾਂ ਵਲੋਂ ਪਿੰਡ ਦੇ 160 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਚੀਮਾ ਵਿਖੇ ਪ੍ਰਵਾਸੀ ਪੰਜਾਬੀਆਂ ਵਲੋਂ ਜਿੱਥੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਲਈ ਫ਼ੰਡ ਭੇਜਿਆ ਗਿਆ। ਉਥੇ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣ ਲਈ ਮਨੀਲਾ ਦੇ ਵਸਨੀਕ ਹਰਜੀਤ ਸਿੰਘ ਸਿੱਧੂ ਵਲੋਂ ਫ਼ੰਡ ਭੇਜਿਆ ਗਿਆ।
ਇਸ ਸਬੰਧੀ ਸਮਾਜ ਸੇਵੀ ਜਸਵੀਰ ਸਿੰਘ ਬੀਹਲਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਸਖ਼ਤ ਮਿਹਨਤ ਨਾਲ ਦੌਲਤ ਅਤੇ ਸੌਹਰਤ ਖੱਟੀ ਹੈ। ਪਰ ਇਸਦੇ ਬਾਵਜੂਦ ਉਹਨਾਂ ਦੇ ਦਿਲ ਦਿਗਾਗ ‘ਚ ਹਮੇਸ਼ਾ ਆਪਣਾ ਪੰਜਾਬ ਅਤੇ ਪਿੰਡ ਹੀ ਵੱਸਦੇ ਹਨ। ਜਿਸਦੀ ਭਲਾਈ ਉਹ ਹਮੇਸ਼ਾ ਅੱਗੇ ਰਹਿੰਦੇ ਹਨ। ਇਸ ਭਿਆਨਕ ਵਾਇਰਸ ਕਰਕੇ ਭਾਂਵੇਂ ਵਿਰੋਧੀਆਂ ਨੇ ਜ਼ੋਰ ਲਗਾ ਕੇ ਪ੍ਰਵਾਸੀਆਂ ਨੂੰ ਭੰਡਿਆ ਹੈ, ਪਰ ਉਹਨਾਂ ਨੇ ਇਸਦਾ ਗੁੱਸਾ ਕਰਨ ਦੀ ਬਿਜਾਏ ਆਪਣੇ ਪਿੰਡਾਂ ਦੇ ਲੋਕਾਂ ਲਈ ਦਿਲ ਦੇ ਬੂਹੇ ਖੁੱਲ•ੇ ਹੀ ਰੱਖੇ ਹਨ।

LEAVE A REPLY

Please enter your comment!
Please enter your name here