बरनाला, 30 मार्च (निर्मल कुमार) आज इस कोरोना महामारी पर, जब हर कोई घर में बंद है, बरनाला पुलिस 24 घंटे अपनी ड्यूटी कर रही है, अपने परिवार को छोड़कर लोगों की सेवा कर रही है।

इस तरह की एक अनूठी पहल करते हुए, जिला पुलिस प्रमुख, संदीप गोयल ने डॉक्टरों द्वारा अपने पूरे पुलिस बल की जांच करने का फैसला किया है, इसलिए उन्होंने एक एम्बुलेंस और एक डॉक्टर भी नियुक्त किया है जो प्रत्येक पुलिसकर्मी की जांच कर रहा है। के स्वास्थ्य की जांच कर रहे हैं जगबानी से बात करते हुए, श्री गोयल ने कहा कि हमारे पुलिस कर्मी लोगों की सहायता के लिए हर समय ड्यूटी पर थे और मैं जिला पुलिस प्रमुख के रूप में उनके स्वास्थ्य के बारे में चिंतित हूं, इसलिए मेरे पास एक डॉक्टर का कर्तव्य है जो हर पुलिस अधिकारी की जांच करेगा और उसके स्वास्थ्य की देखभाल करेगा।


ਜ਼ਿਲ੍ਹਾ ਪੁਲਿਸ ਮੁਖੀ ਨੇ ਸ਼ੁਰੂ ਕੀਤੀ ਨਿਵੇਕਲੀ ਪਹਿਲ ਹਰੇਕ ਪੁਲਿਸ ਮੁਲਾਜ਼ਮ ਦਾ ਹੋਵੇਗਾ ਮੈਡੀਕਲ ਚੈੱਕ ਅੱਪ
ਬਰਨਾਲਾ, 30 ਮਾਰਚ (ਨਿਰਮਲ ਕੁਮਾਰ ) ਅੱਜ ਦੀ ਇਸ ਕਰੋਨਾ ਮਹਾਂਮਾਰੀ ਵੇਲੇ ਜਦੋਂ ਹਰੇਕ ਬੰਦਾ ਘਰ ਦੇ ਵਿੱਚ ਬੰਦ ਹੈ ਇਸ ਵੇਲੇ ਬਰਨਾਲਾ ਪੁਲੀਸ 24 ਘੰਟੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀ ਹੈ ਤੇ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ।
ਅਜਿਹੇ ਵਿੱਚ ਇੱਕ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਗੋਇਲ ਨੇ ਆਪਣੀ ਪੂਰੀ ਪੁਲਿਸ ਫੋਰਸ ਦਾ ਡਾਕਟਰਾਂ ਤੋਂ ਚੈੱਕਅਪ ਕਰਵਾਉਣ ਦਾ ਫੈਸਲਾ ਕੀਤਾ ਹੈ ਇਸ ਲਈ ਉਨ੍ਹਾਂ ਇੱਕ ਐਂਬੂਲੈਂਸ ਤੇ ਡਾਕਟਰ ਦੀ ਨਿਯੁਕਤੀ ਵੀ ਕਰ ਦਿੱਤੀ ਹੈ ਜੋ ਹਰੇਕ ਪੁਲੀਸ ਮੁਲਾਜ਼ਮ ਦਾ ਮੁਆਇਨਾ ਕਰ ਰਹੇ ਹਨ ਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਹੇ ਹਨ। ਜਗਬਾਣੀ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਸਾਡੇ ਪੁਲਸ ਮੁਲਾਜ਼ਮ ਹਰ ਵੇਲੇ ਲੋਕਾਂ ਦੀ ਸਹਾਇਤਾ ਲਈ ਡਿਊਟੀ ਤੇ ਤੈਨਾਤ ਹਨ ਤੇ ਮੈਨੂੰ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਹੁੰਦਿਆਂ ਉਨ੍ਹਾਂ ਦੀ ਸਿਹਤ ਦੀ ਵੀ ਚਿੰਤਾ ਹੈ ਇਸ ਲਈ ਮੈਨੇ ਇੱਕ ਡਾਕਟਰ ਦੀ ਡਿਊਟੀ ਲਗਾਈ ਹੈ ਜੋ ਹਰੇਕ ਪੁਲਿਸ ਮੁਲਾਜ਼ਮ ਦਾ ਚੈੱਕਅਪ ਕਰੇਗਾ ਅਤੇ ਉਸ ਦੀ ਸਿਹਤ ਦਾ ਧਿਆਨ ਰੱਖੇਗਾ

LEAVE A REPLY

Please enter your comment!
Please enter your name here