कोरोना वायरस से बचाव के लिए घरों में रहने वाले लोग: उपायुक्त
* जिला प्रशासन द्वारा सभी आवश्यक कदम उठाए जा रहे हैं
* कंट्रोल रूम नंबर 01679-230032 या 99152-74032
बरनाला, 6 अप्रैल (निर्मल कुमार)
बरनाला के सेठा रोड पर एक महिला के लिए कोरोना वायरस के मामले को रोकने के लिए सभी आवश्यक कदम उठाए जा रहे हैं। इसलिए सतर्क न रहें, बल्कि घर पर रहें और आवश्यक कौशल का उपयोग करें।
डिप्टी कमिश्नर बरनाला श्री तेज प्रताप सिंह फुल्का ने यहां खुलासा करते हुए कहा कि सेठा रोड के इलाके के वार्ड नंबर 12, 13, 14, 16, 17, 18, 19 को सील कर दिया गया है और निवासियों को एकांत कारावास में रखा जा रहा है। । उन्होंने कहा कि जिला प्रशासन संबंधित वार्डों में आवश्यक वस्तुओं और चिकित्सा सेवाओं की आपूर्ति के लिए पूरी व्यवस्था कर रहा था। पूरे क्षेत्र को पवित्र किया जाएगा। इसलिए लोग अपने घरों में रह सकते हैं और जब भी जरूरत होती है कंट्रोल रूम से बातचीत करते हैं। उन्होंने कहा कि जिला स्तरीय नियंत्रण कक्ष संख्या 01679-230032 और 99152-74032 हैं। इसके अलावा, कार्यालय सिविल सर्जन, कंट्रोल रूम नंबर 01679-234777, 98721-95649, 76528-95649, 99153-05649 पर संपर्क किया जाना चाहिए।
उन्होंने यह भी बताया कि सेथका रोड से संबंधित महिलाओं, जिनके कोरोनरी वायरस में सकारात्मकता है, उन्हें मधुमेह की समस्या है और उन्हें आइसोलेशन वार्ड में रखा गया है और उनके सभी रिश्तेदारों को बाहर निकाल दिया गया है। उचित कदम उठाए जा रहे हैं।


ਕਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ ’ਚ ਹੀ ਰਹਿਣ ਲੋਕ: ਡਿਪਟੀ ਕਮਿਸ਼ਨਰ *ਜ਼ਿਲਾ ਪ੍ਸ਼ਾਸਨ ਵੱਲੋਂ ਚੁੱਕੇ ਜਾ ਰਹੇ ਹਨ ਸਾਰੇ ਲੋੜੀਂਦੇ ਕਦਮ *ਕੰਟਰੋਲ ਰੂਮ ਦੇ ਨੰਬਰ 01679-230032 ਜਾਂ 99152-74032 ਬਰਨਾਲਾ, 6 ਅਪ੍ਰੈਲ (ਨਿਰਮਲ ਕੁਮਾਰ ) ਬਰਨਾਲਾ ਵਿਚ ਸੇਖਾ ਰੋਡ ਸਥਿਤ ਇਕ ਮਹਿਲਾ ਦਾ ਕਰੋਨਾ ਵਾਇਰਸ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਬਚਾਅ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਘਬਰਾਇਆ ਨਾ ਜਾਵੇ, ਬਲਕਿ ਲੋਕ ਘਰਾਂ ਵਿਚ ਹੀ ਰਹਿਣ ਤੇ ਲੋੜੀਂਦੇ ਇਹਤਿਆਤ ਵਰਤਣ। ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸੇਖਾ ਰੋਡ ਨਾਲ ਸਬੰਧਤ ਇਲਾਕੇ ਦੇ ਵਾਰਡ ਨੰਬਰ 12, 13, 14, 16 , 17, 18, 19 ਸੀਲ ਕੀਤੇ ਗਏ ਹਨ ਤੇ ਇਨਾਂ ਇਲਾਕਾ ਵਾਸੀਆਂ ਨੂੰ ਇਕਾਂਤਵਾਸ ਰੱਖਿਆ ਜਾ ਰਿਹਾ ਹੈ। ਉੁਨਾਂ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਬੰਧਤ ਵਾਰਡਾਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਮੈਡੀਕਲ ਸੇਵਾਵਾਂ ਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਪੂਰੇ ਇਲਾਕੇ ਨੂੰ ਸੈਨੇਟਾਈਜ਼ ਕਰਵਾਇਆ ਜਾਵੇਗਾ। ਇਸ ਲਈ ਲੋਕ ਘਰਾਂ ਵਿਚ ਹੀ ਰਹਿਣ ਤੇ ਕਿਸੇ ਵੀ ਤਰਾਂ ਦੀ ਲੋੜ ਪੈਣ ’ਤੇ ਕੰਟਰੋਲ ਰੂਮ ਨਾਲ ਰਾਬਤਾ ਬਣਾਉਣ। ਉਨਾਂ ਆਖਿਆ ਕਿ ਜ਼ਿਲਾ ਪੱਧਰੀ ਕੰਟਰੋਲ ਰੂਮ ਦਾ ਨੰਬਰ 01679-230032 ਅਤੇ 99152-74032 ਹੈ। ਇਸ ਤੋਂ ਇਲਾਵਾ ਦਫਤਰ ਸਿਵਲ ਸਰਜਨ ਵਿਖੇ ਸਥਾਪਿਤ ਕੰਟਰੋਲ ਰੂਮ ਦੇ ਨੰਬਰ 01679-234777, 98721-95649, 76528-95649, 99153-05649 ’ਤੇ ਸੰਪਰਕ ਕੀਤਾ ਜਾਵੇ। ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਸੇਖਾ ਰੋਡ ਵਾਸੀ ਸਬੰਧਤ ਮਹਿਲਾ, ਜਿਸ ਦਾ ਕਰੋਨਾ ਵਾਇਰਸ ਪਾਜ਼ੇਟਿਵ ਆਇਆ ਹੈ, ਉਸ ਨੂੰ ਸ਼ੂਗਰ ਦੀ ਸਮੱਸਿਆ ਵੀ ਹੈ ਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱੱਖਿਆ ਗਿਆ ਹੈ ਤੇ ਉਸ ਨਾਲ ਸਬੰਧਤ ਵਿਅਕਤੀਆਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ ਤੇ ਸਾਰੇ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

LEAVE A REPLY

Please enter your comment!
Please enter your name here