बरनाला, 5 अप्रैल (निर्मल कुमार) पंजाब सरकार ने कोविद -19 के खिलाफ अग्रिम पंक्ति में पुलिस कर्मियों और स्वच्छता कर्मचारियों के लिए 50-50 लाख रुपये के बीमा कवर की घोषणा की। पुलिस कर्मियों और स्वच्छता कर्मचारियों के लिए 50-50 लाख रुपये के विशेष स्वास्थ्य बीमा कवर की घोषणा की गई है। यह घोषणा स्वास्थ्य कार्यकर्ताओं के लिए केंद्र सरकार की घोषणा के अनुरूप है।

कैप्टन अमरिंदर सिंह के नेतृत्व वाली कैबिनेट ने अतिरिक्त मुख्य सचिव विन्नी महाजन की अध्यक्षता में एक खरीद समिति का गठन किया है जो कोविद -19 के खिलाफ लड़ाई में एक आपातकालीन कदम है। आपके इस उत्पाद की खरीद के आधार पर। समिति को राष्ट्रीय आपदा प्रबंधन अधिनियम -2005 के तहत आपातकालीन शक्तियों का उपयोग करके खरीदारी करने का अधिकार भी दिया गया है। मंत्रिमंडल ने क्रय समिति को प्रचलित बाजार मूल्यों पर बाजार मूल्य की अनिवार्य और मुफ्त खरीद भी दी। कोविद -19 से निपटने के लिए इन उत्पादों की मांग काफी बढ़ गई है। मुख्यमंत्री ने आदेश दिया कि इस संकट में नि: शुल्क खरीद के लिए अपने धन का प्रावधान किया जाए। नौकरशाही स्तर पर किसी भी तरह की बाधा नहीं आने दी जानी चाहिए। कुछ निजी अस्पतालों ने अपनी सेवाएं बंद करने का गंभीर नोटिस लिया है और मंत्रिमंडल ने ऐसे अस्पतालों के खिलाफ कार्रवाई तेज करने का फैसला किया है।

मुख्यमंत्री ने सुझाव दिया कि स्वास्थ्य विभाग को कोविद -19 से पीड़ित रोगियों के इलाज से इनकार करने वाले अस्पतालों के लाइसेंस को रद्द कर देना चाहिए। मुख्यमंत्री ने इसे कायरतापूर्ण कार्रवाई करार देते हुए कहा कि वह इस गंभीर समय में छिप नहीं सकते। प्रांत में मौजूदा स्थिति का आकलन करने के लिए वीडियो कॉन्फ्रेंसिंग के माध्यम से हुई बैठक के दौरान मंत्रिमंडल ने कोविद -19 के रोगियों का इलाज करने का निर्णय लिया। गेहूं की खरीद को धीरे-धीरे बढ़ाने के लिए, प्रांत और देश में बढ़ते रुझान के साथ-साथ सामुदायिक प्रकोप (स्टेज 3) की व्यापक व्यवस्था की जानी चाहिए। कैबिनेट ने आगे फैसला किया कि आपातकालीन योजना को बदलते स्थानों, उपकरणों और अधिकारियों के अनुरूप होना चाहिए ताकि जहां भी उपलब्ध हो, एक अभूतपूर्व महामारी के मामले में इससे निपटा जा सके। यदि मामला बना रहता है, तो उभरती स्थिति से स्वतंत्र रूप से निपटा जा सकता है। ”मंत्रिमंडल ने दूरस्थ रूप से निगरानी करने का भी निर्णय लिया। इस गंभीर स्थिति में समूहों से बचा जाना चाहिए। इससे पहले, स्वास्थ्य विभाग ने विभाग को बताया कि एक बार शीघ्र निरीक्षण किट और भारत सरकार के अंतिम दिशानिर्देश आ गए हैं, राज्य में शीघ्र जांच। शुरू किया जाएगा ताकि सकारात्मक मामलों की पहचान की जा सके।

यह भी पड़े: कोरोना वायरस से लड़ने के लिए शाहरुख़ खान ने की बड़े मदद का ऐलान

सभी प्रभावित क्षेत्रों में, लक्षणों और गैर-रोगसूचक मामलों की तेजी से जांच की जाएगी जबकि गैर-प्रभावित स्थानों पर लक्षणों के मामलों की उसी तरह से जांच की जाएगी। विभाग ने प्रभावित क्षेत्रों में सामुदायिक परीक्षण शुरू कर दिया है। स्वास्थ्य विभाग ने आगे कहा कि निज़ामुद्दीन से लौटने वाले व्यक्तियों के संपर्क को तेजी से ट्रैक किया जा रहा है और प्रांत द्वारा प्राप्त 255 व्यक्तियों की सूची में से 192 को बाहर रखा गया है। व्यक्तियों की जांच की गई और उन्हें एकान्त कारावास में रखा गया। इसके अलावा, ऐसे लोग भी हैं जो विदेशों से लौटने के साथ-साथ हेल्थकेयर प्रोफेशनल्स, पुलिस जैसी उच्च जोखिम वाली श्रेणियों में भी हैं। इनमें से 34 पॉजिटिव पाए गए। इसी तरह, उनके स्थानों से अस्पताल में रोगियों की भौगोलिक मानचित्रण किया जा रहा है। स्वास्थ्य विभाग के अनुसार, लोग संपर्क का पता लगाने की प्रक्रिया में सहायता कर रहे हैं।


ਕੋਵਿਡ-19 ਵਿਰੁੱਧ ਮੂਹਰਲੀ ਕਤਾਰ ‘ਚ ਲੜ ਰਹੇ ਪੁਲੀਸ ਮੁਲਾਜ਼ਮਾਂ ਅਤੇ ਸੈਨੀਟੇਸ਼ਨ ਵਰਕਰਾਂ ਲਈ 50-50 ਲੱਖ ਰੁਪਏ ਦੇ ਬੀਮਾ ਕਵਰ ਦਾ ਐਲਾਨ ਬਰਨਾਲਾ, 5 ਅਪ੍ਰੈਲ (ਨਿਰਮਲ ਕੁਮਾਰ ) ਪੰਜਾਬ ਸਰਕਾਰ ਨੇ ਅੱਜ ਕੋਵਿਡ-19 ਵਿਰੁੱਧ ਲੜਾਈ ਵਿੱਚ ਮੂਹਰਲੀ ਕਤਾਰ ‘ਚ ਹੋ ਕੇ ਲੜ ਰਹੇ ਪੁਲੀਸ ਮੁਲਾਜ਼ਮਾਂ ਅਤੇ ਸੈਨੀਟੇਸ਼ਨ ਵਰਕਰਾਂ ਲਈ 50-50 ਲੱਖ ਰੁਪਏ ਦਾ ਵਿਸ਼ੇਸ਼ ਸਿਹਤ ਬੀਮਾ ਕਵਰ ਦਾ ਐਲਾਨ ਕੀਤਾ ਹੈ। ਇਹ ਐਲਾਨ ਕੇਂਦਰ ਸਰਕਾਰ ਵੱਲੋਂ ਸਿਹਤ ਕਾਮਿਆਂ ਲਈ ਕੀਤੇ ਐਲਾਨ ਦੀ ਲੀਹ ‘ਤੇ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਕੋਵਿਡ-19 ਦੇ ਟਾਕਰੇ ਲਈ ਹੰਗਾਮੀ ਕਦਮ ਦੇ ਤੌਰ ‘ਤੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਦੀ ਅਗਵਾਈ ਵਾਲੀ ਖਰੀਦ ਕਮੇਟੀ ਨੂੰ ਕੋਵਿਡ-19 ਨਾਲ ਨਿਪਟਣ ਲਈ ਸਾਜ਼ੋ-ਸਾਮਾਨ ਨਾਲ ਸਬੰਧਤ ਸਾਰੀਆਂ ਖਰੀਦਦਾਰੀਆਂ ਦੀਆਂ ਕੀਮਤਾਂ ਖੋਜਣ ਅਤੇ ਹੰਗਾਮੀ ਆਧਾਰ ‘ਤੇ ਖਰੀਦਣ ਲਈ ਅਧਿਕਾਰਤ ਕੀਤਾ ਹੈ। ਕਮੇਟੀ ਨੂੰ ਕੌਮੀ ਆਫ਼ਤ ਪ੍ਰਬੰਧਨ ਐਕਟ-2005 ਤਹਿਤ ਹੰਗਾਮੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਆਮ ਪ੍ਰਕ੍ਰਿਆਵਾਂ ਨੂੰ ਲਾਂਭੇ ਕਰਦਿਆਂ ਖਰੀਦਦਾਰੀ ਕਰਨ ਲਈ ਵੀ ਅਧਿਕਾਰਤ ਕੀਤਾ ਗਿਆ ਹੈ।ਮੰਤਰੀ ਮੰਡਲ ਨੇ ਖਰੀਦ ਕਮੇਟੀ ਨੂੰ ਪ੍ਰਚਲਿਤ ਮਾਰਕੀਟ ਕੀਮਤਾਂ ‘ਤੇ ਜ਼ਰੂਰੀ ਅਤੇ ਫੌਰੀ ਮੈਡੀਕਲ ਵਸਤਾਂ ਖਰੀਦਣ ਦੀ ਆਗਿਆ ਦੇ ਦਿੱਤੀ ਕਿਉਂ ਜੋ ਕੋਵਿਡ-19 ਨਾਲ ਨਿਪਟਣ ਲਈ ਇਨ•ਾਂ ਵਸਤਾਂ ਦੀ ਮੰਗ ਵੱਡੀ ਪੱਧਰ ‘ਤੇ ਵਧੀ ਹੈ।

ਮੁੱਖ ਮੰਤਰੀ ਨੇ ਹੁਕਮ ਦਿੱਤੇ ਕਿ ਸੰਕਟ ਦੀ ਇਸ ਘੜੀ ਵਿੱਚ ਫੌਰੀ ਖਰੀਦ ਕਰਨ ਲਈ ਇਸ ਦੇ ਰਾਹ ਵਿੱਚ ਅਫਸਰਸ਼ਾਹੀ ਦੇ ਪੱਧਰ ‘ਤੇ ਕੋਈ ਅੜਿੱਕਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਚਾਹੀਦੀ।ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਮੰਤਰੀ ਮੰਡਲ ਨੇ ਅਜਿਹੇ ਹਸਪਤਾਲਾਂ ਖਿਲਾਫ਼ ਕਾਰਵਾਈ ਕਰਨ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਸਿਹਤ ਵਿਭਾਗ ਨੂੰ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਵਾਲੇ ਹਸਪਤਾਲਾਂ ਦੇ ਲਾਇਸੰਸ ਰੱਦ ਕਰ ਦੇਣੇ ਚਾਹੀਦੇ ਹਨ। ਇਸ ਨੂੰ ਬੁਜ਼ਦਿਲੀ ਵਾਲੀ ਕਾਰਵਾਈ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ ਵਿੱਚ ਉਹ ਲੁਕ ਕੇ ਨਹੀਂ ਬਚ ਸਕਦੇ।ਸੂਬੇ ਵਿੱਚ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਦੌਰਾਨ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰਬੰਧਾਂ ਵਿੱਚ ਹੌਲੀ-ਹੌਲੀ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਣਕ ਦੀ ਵਢਾਈ ਤੇ ਖਰੀਦ, ਸੂਬੇ ਤੇ ਮੁਲਕ ਵਿੱਚ ਵਧ ਰਹੇ ਰੁਝਾਨ ਦੇ ਨਾਲ-ਨਾਲ ਕਮਿਊਨਿਟੀ ਫੈਲਾਅ (ਸਟੇਜ-3) ਦੇ ਖਦਸ਼ਿਆਂ ਅਤੇ ਅਣਕਿਆਸੀ ਮਹਾਮਾਰੀ ਦੇ ਕਾਰਨ ਮਰੀਜ਼ਾਂ ਦੀ ਗਿਣਤੀ ਵਧਣ ‘ਤੇ ਨਿਪਟਿਆ ਜਾ ਸਕੇ।Îਮੰਤਰੀ ਮੰਡਲ ਨੇ ਅੱਗੇ ਫੈਸਲਾ ਕੀਤਾ ਕਿ ਸੰਕਟਕਾਲੀਨ ਯੋਜਨਾ ਬਦਲਵੀਆਂ ਥਾਵਾਂ, ਸਾਜ਼ੋ-ਸਾਮਾਨ ਅਤੇ ਅਧਿਕਾਰੀਆਂ ਦੇ ਮੁਤਾਬਕ ਤਿਆਰ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਿੱਥੇ ਕਿਤੇ ਵੀ ਮੌਜੂਦਾ ਪ੍ਰਬੰਧਾਂ ਵਿੱਚੋਂ ਕੋਈ ਵੀ ਪ੍ਰਬੰਧ ਅਫਸਲ ਰਹਿ ਜਾਂਦਾ ਹੈ ਤਾਂ ਉਸ ਮੌਕੇ ਉਭਰਨ ਵਾਲੀ ਸਥਿਤੀ ਨਾਲ ਫੌਰੀ ਨਜਿੱਠਿਆ ਜਾ ਸਕੇ।

Îਮੰਤਰੀ ਮੰਡਲ ਨੇ ਇਹ ਵੀ ਫੈਸਲਾ ਕੀਤਾ ਕਿ ਦੂਰ-ਦੂਰਾਡੇ ਤੋਂ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ ਅਤੇ ਇਸ ਨਾਜ਼ੁਕ ਸਥਿਤੀ ਵਿੱਚ ਸਮੂਹਾਂ ਵਿੱਚ ਜਾਣ ਤੋਂ ਬਚਿਆ ਜਾਵੇ।ਇਸ ਤੋਂ ਪਹਿਲਾਂ ਸਿਹਤ ਵਿਭਾਗ ਨੇ ਵਜ਼ਾਰਤ ਨੂੰ ਦੱਸਿਆ ਕਿ ਇਕ ਵਾਰ ਜਦੋਂ ਤੇਜ਼ੀ ਨਾਲ ਜਾਂਚ ਕਰਨ ਵਾਲੀਆਂ ਕਿੱਟਾਂ ਅਤੇ ਭਾਰਤ ਸਰਕਾਰ ਦੇ ਅੰਤਮ ਦਿਸ਼ਾ-ਨਿਰਦੇਸ਼ ਆ ਗਏ ਤਾਂ ਸੂਬੇ ਵਿੱਚ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਕਿ ਪਾਜ਼ੇਟਿਵ ਮਾਮਲਿਆਂ ਦੀ ਸ਼ਨਾਖ਼ਤ ਕੀਤੀ ਜਾ ਸਕੇ। ਸਾਰੇ ਪ੍ਰਭਾਵਿਤ ਥਾਵਾਂ ‘ਤੇ ਲੱਛਣਾਂ ਅਤੇ ਗੈਰ-ਲੱਛਣਾਂ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਕੀਤੀ ਜਾਵੇਗੀ ਜਦਕਿ ਗੈਰ-ਪ੍ਰਭਾਵਿਤ ਥਾਵਾਂ ‘ਤੇ ਲੱਛਣਾਂ ਵਾਲੇ ਕੇਸਾਂ ਦੀ ਜਾਂਚ ਵੀ ਇਸੇ ਤਰ•ਾਂ ਹੀ ਕੀਤੀ ਜਾਵੇਗੀ। ਵਿਭਾਗ ਵੱਲੋਂ ਪ੍ਰਭਾਵਿਤ ਥਾਵਾਂ ‘ਤੇ ਕਮਿਊਨਿਟੀ ਟੈਸਟਿੰਗ ਸ਼ੁਰੂ ਕੀਤੀ ਜਾ ਚੁੱਕੀ ਹੈ।ਸਿਹਤ ਵਿਭਾਗ ਨੇ ਅੱਗੇ ਦੱਸਿਆ ਕਿ ਨਿਜ਼ਾਮੂਦੀਨ ਤੋਂ ਪਰਤੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਤੇਜ਼ੀ ਨਾਲ ਥਹੁ-ਪਤਾ ਲਾਇਆ ਜਾ ਰਿਹਾ ਹੈ ਅਤੇ ਸੂਬੇ ਨੂੰ ਹਾਸਲ ਹੋਈ 255 ਵਿਅਕਤੀਆਂ ਦੀ ਸੂਚੀ ਵਿੱਚੋਂ 192 ਵਿਅਕਤੀਆਂ ਦੀ ਜਾਂਚ ਕਰਕੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਪਰਤਣ ਵਾਲਿਆਂ ਦੇ ਨਾਲ-ਨਾਲ ਹੈਲਥ ਕੇਅਰ ਪ੍ਰੋਫੈਸ਼ਨਲਾਂ, ਪੁਲੀਸ ਵਰਗੀਆਂ ਵੱਧ-ਜ਼ੋਖਮ ਵਾਲੀਆਂ ਸ਼੍ਰੇਣੀਆਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ।ਹੁਣ ਤੱਕ ਵੱਧ ਜ਼ੋਖਮ ਵਾਲੇ 846 ਕਰਮੀਆਂ ਸਮੇਤ 1600 ਵਿਅਕਤੀਆਂ ਦੇ ਸੰਪਰਕ ਦਾ ਪਤਾ ਲਾਇਆ ਜਾ ਚੁੱਕਾ ਹੈ ਜਿਨ•ਾਂ ਵਿੱਚੋਂ 34 ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ•ਾਂ ਮਰੀਜ਼ਾਂ ਦੇ ਆਪਣੇ ਟਿਕਾਣਿਆਂ ਤੋਂ ਹਸਪਤਾਲ ਤੱਕ ਜਾਣ ਦੀ ਭੂਗੋਲਿਕ ਮੈਪਿੰਗ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਮੁਤਾਬਕ ਲੋਕਾਂ ਵੱਲੋਂ ਸੰਪਰਕ ਦਾ ਪਤਾ ਲਾਉਣ ਦੀ ਪ੍ਰਕ੍ਰਿਆ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here